ਹਰਿਆਣਾ ਖ਼ਬਰਾਂ

ਆਈਟੀਆਈ, ਡਿਪਲੋਮਾ ਜਾਂ ਇੰਜੀਨੀਅਰਿੰਗ ਡਿਗਰੀ ਯੋਗਤਾ ਵਾਲੇ ਯੁਵਾ ਵਰਕਸ ਕੰਟ੍ਰੈਕਟਰ ਵਜੋ ਕਰ ਸਕਣਗੇ ਕੰਮ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ   (  ਜਸਟਿਸ ਨਿਊਜ਼  )  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੁਬਾ ਸਰਕਾਰ ਨੇ ਆਈਟੀਆਈ, ਡਿਪਲੋਮਾ ਜਾਂ ਇੰਜੀਨੀਅਰਿੰਗ ਡਿਗਰੀ ਧਾਰਕ ਬੇਰੁਜਗਾਰ ਸਿਖਿਅਤ ਨੌਜੁਆਨਾਂ ਨੂੰ ਸਕਿਲ ਸਿਖਲਾਈ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਵਰਕਸ ਕੰਟ੍ਰੈਕਟਰ ਵਜੋ ਕੰਮ ਕਰਨ ਲਈ ਸਮਰੱਥ ਬਨਾਉਣ ਤਹਿਤ ਇੱਕ ਨਵੀਂ ਯੋਜਨਾ ਹਰਿਆਣਾ ਕੰਟ੍ਰੈਕਟਰ ਸਮਰੱਥ ਯੁਵਾ ਯੋਜਨਾ ਸ਼ੁਰੂ ਕੀਤੀ ਹੈ। ਨਿਰਧਾਰਿਤ ਸਿਖਲਾਈ ਪੂਰੀ ਕਰਨ ਦੇ ਬਾਅਦ ਇੰਨ੍ਹਾਂ ਨੌਜੁਆਨਾਂ ਨੂੰ ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ (ਐਚਈਡਬਲਿਯੂਪੀ) ‘ਤੇ ਸੂਚੀਬੱਧ ਕੀਤਾ ਜਾਵੇਗਾ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਇੱਥੇ ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ (ਐਚਈਡਬਲਿਯੂਪੀ) ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

90 ਦਿਨਾਂ ਦੀ ਸਿਖਲਾਈ ਬਾਅਦ ਨੌਜੁਆਨਾਂ ਨੂੰ ਐਚਈਡਬਲਿਯੂਪੀ ‘ਤੇ ਕੀਤਾ ਜਾਵੇਗਾ ਸੂਚੀਬੱਧ

          ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਸ ਯੋਜਨਾ ਨੂੰ ਵਿਆਪਕ ਪ੍ਰਚਾਰ-ਪ੍ਰਸਾਰ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਯੁਵਾ ਇਸ ਦਾ ਲਾਭ ਚੁੱਕ ਸਕਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕੰਟ੍ਰੈਕਟਰ ਸਮਰੱਥ ਯੁਵਾ ਯੋਜਨਾ ਇੰਜੀਨੀਅਰਿੰਗ ਯੋਗਤਾ ਪ੍ਰਾਪਤ ਨੌਜੁਆਨਾਂ ਨੂੰ ਆਪਣੇ ਖੇਤਰ ਵਿੱਚ ਕੈਰਿਅਰ ਦੇ ਨਵੇਂ ਮੌਕੇ ਪ੍ਰਦਾਨ ਕਰੇਗੀ, ਜਿਸ ਨਾਲ ਉਨ੍ਹਾਂ ਦੇ ਪੇਸ਼ੇਵਰ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਉਦਮਸ਼ੀਲਤਾ ਦੇ ਬਿਹਤਰ ਰਸਤੇ ਖੁੱਲਣਗੇ। ਸਕਿਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਮੁੱਖ ਦਫਤਰ ਨੇ ਯੋਜਨਾ ਤਹਿਤ ਯੋਗ ਅਤੇ ਇਛੁੱਕ ਇੰਜੀਨੀਅਰਿੰਗ ਨੌਜੁਆਨਾਂ ਦੇ ਰਜਿਸਟ੍ਰੇਸ਼ਣ ਲਈ ਵੈਬ ਪੋਰਟਲ https://stt.itiharyana.gov.in ਲਾਂਚ ਕੀਤਾ ਹੈ। ਸ੍ਰੀ ਵਿਸ਼ਵਕਰਮਾ ਸਕਿਲ ਯੂਨੀਵਰਸਿਟੀ, ਪਲਵਲ ਵਿੱਚ ਨਿਰਧਾਰਿਤ 90-ਦਿਨਾਂ ਦੀ ਸਿਖਲਾਈ ਪੂਰੀ ਕਰਨ ਬਾਅਦ, ਯੁਵਾ ਐਚਈਡਬਲਿਯੂਪੀ ਪੋਰਟਲ ‘ਤੇ ਸੂਚੀਬੱਧ ਹੋਣ ਦੇ ਲਈ ਯੋਗ ਹੋਣਗੇ।

ਐਚਈਡਬਲਿਯੂਪੀ ‘ਤੇ ਠੇਕੇਦਾਰਾਂ ਲਈ ਸਰਲ ਰਜਿਸਟ੍ਰੇਸ਼ਣ ਵਿਵਸਥਾ ਕਰਨ ਯਕੀਨੀ

          ਠੇਕੇਦਾਰਾਂ ਦੀ ਰਜਿਸਟ੍ਰੇਸ਼ਣ ਪ੍ਰਕ੍ਰਿਆ ਦੀ ਸਮੀਖਿਆ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਨਿਰਦੇਸ਼ ਦਿੱਤੇ ਕਿ ਰੁਕਾਵਟ ਮੁਕਤ ਤਜਰਬਾ ਯਕੀਨੀ ਕਰਨ ਲਈ ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ (ਐਚਈਡਬਲਿਯੂਪੀ) ‘ਤੇ ਠੇਕੇਦਾਰ ਰਜਿਸਅ੍ਰੇਸ਼ਣ ਲਈ ਇੱਕ ਸਪਸ਼ਟ ਮਾਨਕ ਸੰਚਾਲਨ ਪ੍ਰਕ੍ਰਿਆ (ਐਸਓਪੀ) ਪਰਿਭਾਸ਼ਤ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਇੱਕ ਵਾਰ ਲੋਡੀਂਦੇ ਦਸਤਾਵੇਜ ਆਨਲਾਇਨ ਜਮ੍ਹਾ ਕਰ ਦਿੱਤੇ ਜਾਣ ਬਾਅਦ, ਠੇਕੇਦਾਰਾਂ ਨੂੰ ਅੱਗੇ ਦੀ ਪ੍ਰਕ੍ਰਿਆ ਲਈ ਕਿਸੇ ਵੀ ਸਰਕਾਰੀ ਦਫਤਰ ਵਿੱਚ ਜਾਣ ਦੀ ਜਰੂਰਤ ਨਾ ਹੋਵੇ। ਉਨ੍ਹਾਂ ਨੇ ਸਬੰਧਿਤ ਸਾਰੇ ਵਿਭਾਗਾਂ ਨੂੰ ਆਨਲਾਇਨ ਰਾਹੀਂ ਠੇਕਾਦਾਰਾਂ ਨੂੰ ਸਮੇਂ ‘ਤੇ ਭੁਗਤਾਨ ਯਕੀਨੀ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੂੰ ਦਸਿਆ ਗਿਆ ਕਿ ਮੌਜੂਦਾ ਵਿੱਚ 20,709 ਠੇਕੇਦਾਰ ਜੁੜੇ ਹੋਏ ਹਨ, ਜਿਨ੍ਹਾਂ ਵਿੱਚੋਂ 6,476 ਰਜਿਸਟਰਡ ਹਨ।

ਵਿਭਾਗਾਂ ਨੂੰ ਪ੍ਰਸਤਾਵ ਤਿਆਰ ਕਰਦੇ ਸਮੇਂ ਬਜਟ ਦੀ ਉਪਲਬਧਤਾ ਯਕੀਨੀ ਕਰਨੀ ਹੋਵੇਗੀ

          ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਕਾਰਜ ਪ੍ਰਗਤੀ ਦੀ ਸਮੀਖਿਆ ਲਈ ਐਚਈਡਬਲਿਯੂਪੀ ਪੋਰਟਲ ‘ਤੇ ਇੱਕ ਪ੍ਰਾਵਧਾਨ ਜੋੜਿਆ ਜਾਵੇ, ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਪਰਿਯੋਜਨਾਵਾਂ ਨਿਰਧਾਰਿਤ ਸਮੇਂ ਅੰਦਰ ਪੂਰੀਆਂ ਹੋਣ। ਵੱਖ-ਵੱਖ ਵਿਕਾਸ ਪਰਿਯੋਜਨਾਵਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਵਿਭਾਗ ਕਿਸੇ ਵੀ ਵਿਕਾਸ ਕੰਮ ਜਾਂ ਪਰਿਯੋਜਨਾਂ ਲਈ ਪ੍ਰਸਤਾਵ ਤਿਆਰ ਕਰਦੇ ਸਮੇਂ ਕਾਫੀ ਬਜਟ ਦੀ ਉਪਲਬਧਤਾ ਯਕੀਨੀ ਕਰਨ। ਸਮੇਂ ‘ਤੇ ਕੰਮ ਪੂਰਾ ਕਰਨ ਅਤੇ ਦੇਰੀ ਨੂੰ ਰੋਕਨ ਲਈ ਇਹ ਜਰੂਰੀ ਹੈ। ਅਜਿਹੇ ਮਾਮਲਿਆਂ ਵਿੱਚ ਜਿੱਥੇ ਵਿਕਾਸ ਪਰਿਯੋਜਨਾਵਾਂ ਲਈ ਰਕਮ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਜਾਣੀ ਹੈ, ਵਿਭਾਗ ਨੂੰ ਸਬੰਧਿਤ ਮੰਤਰਾਲੇ ਦੇ ਨਾਲ ਤਾਲਮੇਲ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਜੋ ਰਕਮ ਜਾਰੀ ਕੀਤੀ ਜਾ ਸਕੇ।

ਸਾਰੇ ਵਿਭਾਗਾਂ ਵੱਲੋਂ ਕੀਤੇ ਜਾਣ ਵਾਲੇ ਭੁਗਤਾਨ ਨੂੰ ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ ਵਿੱਚ ਏਕੀਕ੍ਰਿਤ ਕੀਤਾ ਜਾਵੇ

          ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ (ਐਚਈਡਬਲਿਯੂਪੀ) ਰਾਹੀਂ ਟਂੈਡਰ ਅਲਾਟ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ, ਮੁੱਖ ਮੰਤਰੀ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਟੈਂਡਰ ਜਾਰੀ ਹੋਣ ਦੇ ਤੁਰੰਤ ਬਾਅਦ ਅਲਾਟਮੈਂਟ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਵਿਭਾਗਾਂ ਦੇ ਸਾਰੇ ਇੰਜੀਨੀਅਰਿੰਗ ਕਾਰਜ ਸਿਰਫ ਐਚਈਡਬਲਿਯੂਪੀ ਰਾਹੀਂ ਅਲਾਟ ਕੀਤੇ ਜਾਣ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਵਿਭਾਗ ਨੂੰ ਆਫਲਾਇਨ ਟੈਂਡਰ ਜਾਰੀ ਕਰਨ ਦੀ ਮੰਜੂਰੀ ਨਹੀਂ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸਾਰੇ ਵਿਭਾਗ ਦੇ ਭੁਗਤਾਨ ਐਚਈਡਬਲਿਯੂਪੀ ਪ੍ਰਣਾਲੀ ਵਿੱਚ ਪੂਰੀ ਤਰ੍ਹਾ ਨਾਲ ਏਕੀਕ੍ਰਿਤ ਕੀਤੇ ਜਾਣ।

          ਮੁੱਖ ਮੰਤਰੀ ਨੂੰ ਦਸਿਆ ਗਿਆ ਕਿ 1 ਅਪ੍ਰੈਲ, 2025 ਤੋਂ ਐਚਈਡਬਲਿਯੂਪੀ ‘ਤੇ ਕਿਸੇ ਵੀ ਆਫਲਾਇਨ ਅਲਾਟਮੈਂਟ ਦੀ ਮੰਜੂਰੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੂੰ ਇਹ ਵੀ ਦਸਿਆ ਗਿਆ ਕਿ ਟੈਂਡਰਾਂ ਦੇ ਅਲਾਟਮੈਂਟ ਵਿੱਚ ਦੇਰੀ ਨੂੰ ਰੋਕਣ ਅਤੇ ਸਮੇਂ ‘ਤੇ ਕਾਰਵਾਈ ਕਰਨ ਲਈ ਹਰੇਕ ਸੋਮਵਾਰ ਨੂੰ ਆਨਬੋਰਡ ਵਿਭਾਗਾਂ ਦੇ ਈਆਈਸੀੇ ਨੂੰ ਐਸਐਮਐਸ ਭੇਜਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਵਿੱਤ ਵਿਭਾਗ ਨੇ ਠੇਕੇਦਾਰਾਂ ਦੇ ਜਿਲ੍ਹਿਆਂ ਦੇ ਭੁਗਤਾਨ ਦੀ ਸਹੂਲਤ ਲਈ ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ ਦੇ ਨਾਲ ਏਕੀਕਿਰਣ ਲਈ ਚਾਰ ਬੈਂਕਾਂ ਨੂੰ ਅਥੋਰਾਇਜਡ ਕੀਤਾ ਹੈ।

          ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨਰਾਗ ਅਗਰਵਾਲ, ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਮੋਹਮਦ ਸ਼ਾਇਨ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਰਿਯੋਜਨਾਵਾਂ ਨੁੰ ਲੈ ਕੇ ਕੀਤੀ ਸਮੀਖਿਆ ਮੀਟਿੰਗ

ਚੰਡੀਗੜ੍ਹ  (ਜਸਟਿਸ ਨਿਊਜ਼    )   ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬੁਨਿਆਦੀ ਢਾਂਚੇ ਨੂੰ ਮਜਬੁਤ ਕਰਨ ਅਤੇ ਨਾਗਰਿਕਾਂ ਨੂੰ ਆਧੁਨਿਕ ਸਹੂਲਤਾਂ ਉਪਲਬਧ ਕਰਾਉਣ ਦੀ ਦਿਸ਼ਾ ਵਿੱਚ ਵਿਕਾਸਾਤਮਕ ਪਰਿਯੋਜਨਾਵਾਂ ਦੀ ਸਮੀਖਿਆ ਕਰ ਸਾਰੀ ਪਰਿਯੋਜਨਾਵਾਂ ਨੂੰ ਤੈਅ ਸਮੇਂ ਵਿੱਚ ਗੁਣਵੱਤਾਪੂਰਣ ਢੰਗ ਨਾਲ ਪੂਰਾ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਆਮ ਜਨਤਾ ਨੂੰ ਜਲਦੀ ਤੋਂ ਜਲਦੀ ਪਰਿਯੋਜਨਾਵਾਂ ਨੂੰ ਸਮਰਪਿਤ ਕੀਤਾ ਜਾ ਸਕੇ।

          ਮੁੱਖ ਮੰਤਰੀ ਨੇ ਅੱਜ ਇੱਥੇ ਸੀਨੀਅਰ ਅਧਿਕਾਰੀਆਂ ਦੇ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਮੁੱਖ ਸਕੱਤਰ ਦਫਤਰ, ਗ੍ਰਹਿ ਵਿਭਾਗ, ਕਿਰਤ ਵਿਭਾਗ, ਉਦਯੋਗ ਅਤੇ ਵਪਾਰ, ਮੱਛੀ ਅਤੇ ਆਯੂਸ਼ ਵਿਭਾਗਾਂ ਸਮੇਤ ਹੋਰ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ।

          ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਵਿਕਸਿਤ ਭਾਰਤ ਦੇ ਚਾਰ ਥੰਮ੍ਹ ਯੁਵਾ, ਮਹਿਲਾ, ਕਿਸਾਨ ਅਤੇ ਗਰੀਬ ਦੀ ਭਲਾਹੀ ਲਈ ਨੀਤੀ ਨਿਰਮਾਣ ਕਰਨ ਅਤੇ ਨਿਯਮਾਂ ਦੀ ਰੂਪਰੇਖਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਨੀਤੀਆਂ ਬਣਾਉਂਦੇ ਸਮੇਂ ਇੰਨ੍ਹਾਂ ਵਰਗਾਂ ਦੀ ਮੌਜੂਦਾ ਜਰੂਰਤਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ ਅਤੇ ਯੋਜਨਾਂਵਾਂ ਵਿੱਚ ਸਮੇਵੇਸ਼ਿਤਾ, ਪਾਰਦਰਸ਼ਿਤਾ ਅਤੇ ਪ੍ਰਭਾਵਸ਼ੀਲਤਾ ਯਕੀਨੀ ਕੀਤੀ ਜਾਵੇ।

ਯਮੁਨਾਨਗਰ ਦੇ ਪਲਾਈਵੁੱਡ ਉਦਯੋਗ ਨੂੰ ਪ੍ਰੋਤਸਾਹਿਤ ਕਰਨ ਲਈ ਇੱਕ ਵਿਸਥਾਰ ਕਾਰਜ-ਯੋਜਨਾ ਤਿਆਰ ਕਰਨ ਦੇ ਨਿਰਦੇਸ਼

          ਮੁੱਖ ਮੰਤਰੀ ਨੇ ਯਮੁਨਾਨਗਰ ਦੇ ਪਲਾਈਵੁੱਡ ਉਦਯੋਗ ਨੂੰ ਪ੍ਰੋਤਸਾਹਿਤ ਕਰਨ ਲਈ ਇੱਕ ਵਿਸਤਾਰ ਕਾਰਜ-ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਖੇਤਰ ਦੇ ਸਾਲਾਂ ਪੁਰਾਣੇ ਪਲਾਈਵੁੱਡ ਉਦਯੋਗ ਨੂੰ ਪ੍ਰੋਤਸਾਹਨ ਮਿਲ ਸਕੇ। ਨਾਲ ਹੀ, ਜਗਾਧਰੀ ਦੇ ਧਾਤੂ ਉਦਯੋਗ ਨੂੰ ਵੀ ਮੁੜ ਜਿੰਦਾ ਕਰਨ ਲਈ ਮਾਸਟਰ-ਪਲਾਨ ਬਨਾਉਣ ਦੇ ਵੀ ਨਿਰਦੇਸ਼ ਦਿੱਤੇ। 

ਕਾਮੇ ਲਈ ਕਿਫਾਇਤੀ ਆਵਾਸ ਸਹੂਲਤਾਂ

          ਸ੍ਰੀ ਨਾਇਬ ਸਿੰਘ ਸੈਣੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਵਾਕ-ਟੂ-ਵਰਕ ਨੀਤੀ ਤਹਿਤ ਸਰਕਾਰ ਦੀ ਕਾਰਜਸ਼ੈਲੀ ਦੇ ਨੇੜੇ ਦੇ ਸ਼ਹਿਰਾਂ ਵਿੱਚ ਕਾਮਿਆਂ ਲਈ ਆਵਾਸ ਦੀ ਸਹੂਲਤਾਂ ਵਿਕਸਿਤ ਕਰਨ ਦੀ ਯੋਜਨਾ ਹੈ। ਇਸ ਦੇ ਲਈ ਸੀਐਸਆਰ ਤਹਿਤ ਕਾਰਪੋਰੇਟ ਅਦਾਰਿਆਂ ਨੂੰ ਜੋੜਨ ਦੀ ਸੰਭਾਵਨਾਵਾਂ ਤਲਾਸ਼ੀਆਂ ਜਾਣ। ਇਸ ਦੇ ਲਾਗੂ ਕਰਨ ਨਾਲ ਕਾਮਿਆਂ ਨੂੰ ਸਸਤੀ ਦਰਾਂ ‘ਤੇ ਆਵਾਸ ਸਹੂਲਤਾਂ ਉਪਲਬਧ ਹੋ ਸਕਣਗੀਆਂ। ਮੁੱਖ ਮੰਤਰੀ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਇੰਨ੍ਹਾਂ ਆਵਾਸੀ ਦੇ ਖੇਤਰਾਂ ਵਿੱਚ ਕੈਂਟੀਨ ਦੀ ਸਹੂਲਤ ਵੀ ਵਿਕਸਿਤ ਕਰਨ ਦੀ ਕਾਰਜ-ਯੋਜਨਾ ਬਣਾਈ ਜਾਵੇ।

ਖੇਤੀਬਾੜੀ ਅਤੇ ਖੁਰਾਕ ਪ੍ਰੋਸੈਸਿੰਗ ਨੂੰ ਪ੍ਰੋਤਸਾਹਨ

          ਮੁੱਖ ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਖੇਤਰ ਅਨੁਸਾਰ ਉਤਪਾਦਿਤ ਹੋਣ ਵਾਲੀ ਫਸਲਾਂ ਦੇ ਅਨੁਰੂਪ ਉੱਥੇ ਖੁਰਾਕ ਪ੍ਰੋਸੈਸਿੰਗ ਉਦਯੋਗ ਸਥਾਪਿਤ ਕਰਨ ਦੀ ਕਾਰਜ-ਯੋਜਨਾ ਬਣਾਈ ਜਾਵੇ ਤਾਂ ਜੋ ਕਿਸਾਨ ਵੀ ਰਿਵਾਇਤੀ ਫਸਲਾਂ ਤੋਂ ਇਲਾਵਾ ਮਾਰਕਿਟ ਅਨੁਸਾਰ ਫਸਲਾਂ ਦੀ ਖੇਤੀ ਕਰ ਸਕਣ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਛੋਟੇ-ਛੋਟੇ ਕਲਸਟਰ ਚੋਣ ਕਰ ਫਸਲਾਂ ਅਨੁਸਾਰ ਸੈਂਟਰ ਆਫ ਐਕਸੀਲੈਂਸ ਬਣਾਏ ਜਾਣ।

ਸੜਕ ਸੁਰੱਖਿਆ ‘ਤੇ ਦਿੱਤਾ ਜਾਵੇ ਵਿਸ਼ੇਸ਼ ਧਿਆਨ

          ਮੁੱਖ ਮੰਤਰੀ ਨੇ ਸੜਕ ਦੁਰਘਟਨਾਵਾਂ ਵਿੱਚ ਕਮੀ ਲਿਆਉਣ ਦੇ ਉਦੇਸ਼ ਨਾਲ ਇੱਕ ਮਜਬੂਤ ਸੜਕ ਸੁਰੱਖਿਆ ਨੀਤੀ ਬਨਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸਾਰੇ ਪ੍ਰਮੁੱਖ ਮਾਰਗਾਂ ‘ਤੇ ਕਿਤੇ ਵੀ ਗੱਡੇ ਨਾ ਹੋਣ, ਨਾਲ ਹੀ, ਜਿਨ੍ਹਾਂ ਥਾਵਾਂ ‘ਤੇ ਵਾਰ-ਵਾਰ ਦੁਰਘਟਨਾਵਾਂ ਹੋ ਰਹੀਆਂ ਹਨ, ਉਨ੍ਹਾਂ ਨੂੰ ਬਲੈਕ ਸਪਾਟਸ ਵਜੋ ਚੋਣ ਕਰ ਉੱਥੇ ਤੁਰੰਤ ਸੁਧਾਰਾਤਮਕ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਅਗਾਮੀ ਸਰਦੀਆਂ ਦੇ ਮੌਸਮ, ਧੁੰਧ ਤੇ ਕੋਹਰੇ ਨੂੰ ਦੇਖਦੇ ਹੋਏ ਦੁਰਘਟਨਾਵਾਂ ‘ਤੇ ਰੋਕ ਲਗਾਉਣ ਲਈ ਸੜਕਾਂ ਦੇ ਉਪਯੁਕਤ ਸਾਈਨਜ਼ ਲਗਾਏ ਜਾਣ।

ਮਹਿਲਾ ਸਟਾਰਟਅੱਪ ਨੂੰ ਪ੍ਰੋਤਸਾਹਨ

          ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਮਹਿਲਾਵਾਂ ਦੀ ਅਗਵਾਈ ਵਾਲੇ ਸਟਾਰਟਅੱਪ ਨੂੰ ਪ੍ਰੋਤਸਾਹਨ ਦੇਣ ਲਈ ਹਬਿਆਣਾ ਸਟਾਰਟਅਅੱਪ ਨੀਤੀ ਦਾ ਵਿਸਤਾਰ ਕਰਨ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਮਹਿਲਾਵਾਂ ਦਾ ਪ੍ਰਤੀਨਿਧੀਤਵ 45 ਫੀਸਦੀ ਤੋਂ ਵੱਧ ਕੇ 50 ਫੀਸਦੀ ਹੋ ਗਿਆ ਹੈ ਅਤੇ ਇਸ ਨੂੰ 60 ਫੀਸਦੀ ਤੱਕ ਲੈ ਜਾਣ ਦਾ ਟੀਚਾ ਹੈ। ਇਸ ਦੇ ਲਈ ਨੀਤੀ ਆਯੋਗ ਦੇ ਸਹਿਯੋਗ ਨਾਲ ਪੰਚਕੂਲਾ ਵਿੱਚ ਇੱਕ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਹੈ ਅਤੇ ਇਸ ਕੇਂਦਰ ਵਿੱਚ ਮਾਲੀ ਪ੍ਰੋਤਸਾਹਨਾਂ ਤੋਂ ਇਲਾਵਾ ਮਹਿਲਾਵਾਂ ਨੂੰ ਸਟਾਰਟਅੱਪ ਨਾਲ ਸਬੰਧਿਤ ਟ੍ਰੇਨਿੰਗ ਵੀ ਦਿੱਤੀ ਜਾਵੇਗੀ।

          ਮੀਟਿੰਗ ਵਿੱਚ ਦਸਿਆ ਗਿਆ ਕਿ ਪੂਰੇ ਸੂਬੇ ਵਿੱਚ ਹਰ ਯੋਗਸ਼ਾਲਾ ਨਾਲ ਆਯੂਸ਼ਮਾਨ ਆਰੋਗਅ ਮੰਦਿਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

          ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਮੱਛੀ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਡਰੂ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਉਦਯੋਗ ਅਤੇ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ ਮਕਰੰਦ ਪਾਂਡੂਰੰਗ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਸੂਬਾ ਸਰਕਾਰ ਸਮਾਜ ਹਿੱਤ ਦੇ ਕੰਮਾਂ ਵਿੱਚ ਦਵੇਗੀ ਪੂਰਾ ਸਹਿਯੋਗ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ  ( ਜਸਟਿਸ ਨਿਊਜ਼   )   ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਅੱਜ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਆਵਾਸ ਸੰਤ ਕਬੀਰ ਕੁਟੀਰ ‘ਤੇ ਸ਼ਾਕਅ ਸਮਾਜ ਦਾ ਇੱਕ ਵਫਦ ਮਿਲਿਆ। ਇਸ ਮੌਕੇ ‘ਤੇ ਸ਼ਾਕਅ ਸਮਾਜ ਦੇ ਸੀਨੀਅਰ ਨੁਮਾਇੰਦਿਆਂ ਸਮੇਤ ਸਮਾਜ ਦੇ ਅਨੇਕ ਮਾਣਯੋਗ ਵਿਅਕਤੀ ਮੌਜੂਦ ਰਹੇ।

          ਮੁੱਖ ਮੰਤਰੀ ਨੇ ਨਮੁਇੰਦਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸ਼ਾਕਅ ਸਮਾਜ ਦਾ ਗੌਰਵਸ਼ਾਲੀ ਇਤਿਹਾਸ ਨਾ ਸਿਰਫ ਭਾਰਤ, ਸਗੋ ਸਮੂਚੇ ਵਿਸ਼ਵ ਦੇ ਲਈ ਪੇ੍ਰਰਣਾਸਰੋਤ ਹੈ। ਇਹ ਉਹੀ ਸਮਾਜ ਹੈ, ਜਿਸ ਵਿੱਚ ਦਇਆ, ਅਹਿੰਸਾ ਅਤੇ ਸ਼ਾਂਤੀ ਦੇ ਪ੍ਰਤੀਕ ਭਗਵਾਨ ਗੌਤਮ ਬੁੱਧ ਨੇ ਜਨਮ ਲਿਆ। ਉਨ੍ਹਾਂ ਨੇ ਕਿਹਾ ਕਿ ਇਹ ਕੋਈ ਸਾਧਾਰਨ ਵਿਰਾਸਤ ਨਹੀਂ ਹੈ, ਸਗੋ ਇਹ ਵਿਰਾਸਤ ਹੈ, ਜਿਸ ਨੇ ਸਮੂਚੀ ਮਨੁੱਖਤਾ ਨੂੰ ਮਿੱਤਰਤਾ, ਦਇਆ ਅਤੇ ਸਚਾਈ ਦਾ ਮਾਰਗ ਦਿਖਾਇਆ।

          ਮੁੱਖ ਮੰਤਰੀ ਨੇ ਸਮਾਜ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ਼ਾਕਅ ਸਮਾਜ ਸਮਾਜ ਦੇ ਭਰਾ-ਭੈਣ ਅੱਜ ਵੀ ਮਿਹਨਤੀ ਅਤੇ ਇਮਾਨਦਾਰੀ ਦੀ ਰਿਵਾਇਤ ਨੂੰ ਜਿੰਦਾ ਰੱਖੇ ਹੋਏ ਹਨ। ਖੇਤੀਬਾੜੀ, ਬਾਗਬਾਨੀ, ਸਬਜੀ ਉਤਪਾਦਨ ਅਤੇ ਸ਼ਿਲਪਕਰਮ ਵਰਗੇ ਖੇਤਰਾਂ ਵਿੱਚ ਉਨ੍ਹਾਂ ਦੀ ਮਿਹਨਤ ਸੂਬੇ ਦੀ ਪ੍ਰਗਤੀ ਵਿੱਚ ਮਹਤੱਵਪੂਰਣ ਭੁਮਿਕਾ ਨਿਭਾ ਰਹੀ ਹੈ।

          ਸ਼ਾਕਅ ਸਮਾਜ ਦੇ ਨੁਮਾਇੰਦਿਆਂ ਨੇ ਸਮਾਜ ਨਾਲ ਜੁੜੀ ਕੁੱਝ ਮੰਗਾਂ ਮੁੱਖ ਮੰਤਰੀ ਦੇ ਸਾਹਮਣੇ ਰੱਖੀਆਂ, ਜਿਨ੍ਹਾਂ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਕਾਰਾਤਮਕ ਰੁੱਖ ਅਪਨਾਉਦੇ ਹੋਏ ਉਨ੍ਹਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਹਿੱਤ ਦੇ ਕੰਮਾਂ ਵਿੱਚ ਹਰ ਸੰਭਵ ਸਹਿਯੋਗ ਦੇਣ ਲਈ ਪ੍ਰਤੀਬੱਧ ਹੈ।

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕੈਥਲ ਵਿੱਚ ਸ਼ਾਕਅ ਸਮਾਜ ਦੇ ਲਈ 21 ਲੱਖ ਰੁਪਏ ਧਰਮਸ਼ਾਲਾ ਨਿਰਮਾਣ ਤਹਿਤ ਦੇਣ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਬੁੱਧ ਜੈਯੰਤੀ ਦਾ ਵੱਡਾ ਪ੍ਰਬੰਧ ਕੀਤਾ ਜਾਵੇਗਾ।

          ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਕਿਹਾ ਕਿ ਸੂਬਾ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਅਗਵਾਈ ਹੇਠ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਵਿਸ਼ਵਾਸ-ਸੱਭਕਾ ਪ੍ਰਯਾਸ ਦੇ ਮੰਤਰ ‘ਤੇ ਕੰਮ ਕਰ ਰਹੀ ਹੈ। ਪਿਛੜਾ ਵਰਗਾਂ ਦੀ ਭਲਾਈ ਲਈ ਸਰਕਾਰ ਵੱਲੋਂ ਚੁੱਕੇ ਗਏ ਅਨੇਕ ਕਦਮਾਂ ਦਾ ਵਰਨਣ ਕਰਦੇ ਹੋਏ ਉਨ੍ਹਾਂ ਨੈ ਦਸਿਆ ਕਿ ਪਿਛੜੇ ਵਰਗਾਂ ਲਈ ਕ੍ਰੀਮੀਲੇਅਰ ਦੀ ਆਮਦਨ ਸੀਮਾ 6 ਲੱਖ ਤੋਂ ਵਧਾ ਕੇ 8 ਲੱਖ ਰੁਪਏ ਕਰ ਦਿੱਤੀ ਗਈ ਹੈ। ਨਾਲ ਹੀ, ਪੰਚਾਇਤਾਂ ਤੇ ਸ਼ਹਿਰੀ ਸਥਾਨਕ ਨਿਗਮਾਂ ਵਿੱਚ ਰਾਖਵਾਂ, ਸਿਖਿਆ ਤੇ ਨੌਕਰੀ ਵਿੱਚ ਰਾਖਵਾਂ, ਘੱਟ ਵਿਆਜ ‘ਤੇ ਸਿਖਿਆ ਕਰਜਾ ਅਤੇ ਬੇਟੀ ਦੇ ਵਿਆਹ ‘ਤੇ ਸ਼ਗਨ ਰਕਮ ਵਰਗੀ ਯੋਜਨਾਵਾਂ ਦਾ ਲਾਭ ਸਮਾਜ ਦੇ ਸਾਰੇ ਯੋਗ ਵਰਗਾਂ ਨੂੰ ਮਿਲ ਰਿਹਾ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਸ਼ਾਕਅ ਸਮਾਜ ਦੀ ਏਕਤਾ ਅਤੇ ਸੰਗਠਨਾਤਮਕ ਸ਼ਕਤੀ ਉਸ ਦੀ ਸੱਭ ਤੋਂ ਵੱਡੀ ਪੂੰਜੀ ਹੈ। ਉਨ੍ਹਾਂ ਨੇ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਬੁੱਧ ਦੇ ਦਿਖਾਏ ਮਾਰਗ ‘ਤੇ ਚੱਲਦੇ ਹੋਏ ਆਪਣੇ ਬੱਚਿਆਂ ਨੂੰ ਸਿਖਿਆਤ ਕਰਨ, ਸਮਾਜ ਵਿੱਚ ਸ਼ਾਂਤੀ ਅਤੇ ਸੁਹਿਰਦ ਮਾੲੋਲ ਬਣਾਏ ਰੱਖਣ ਅਤੇ ਸੂਬੇ ਨੂੰ ਵਿਕਾਸ ਦੇ ਸਿਖਰ ਤੱਕ ਪਹੁੰਚਾਉਣ ਵਿੱਚ ਸਹਿਯੋਗ ਕਰਨ।

          ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ, ਸ਼ਾਕਅ ਸਮਾਜ ਤੋਂ ਸ੍ਰੀ ਬਲਵਾਨ ਸਿੰਘ ਸ਼ਾਕਅ, ਸ੍ਰੀ ਗਿਆਨ ਚੰਦ ਸ਼ਾਕਅ, ਸ੍ਰੀ ਮਾਨ ਸਿੰਘ, ਸ੍ਰੀਮਤੀ ਰਾਜ ਦੁਲਾਰੀ, ਸ੍ਰੀ ਕ੍ਰਿਸ਼ਣ ਸਮੇਤ ਸਮਾਜ ਦੇ ਹੋਰ ਪ੍ਰਮੁੱਖ ਨੁਮਾਇੰਦੇ ਮੌਜੂਦ ਰਹੇ।

ਫਸਲ ਬੀਮਾ ਯੋਜਨਾ ਤਹਿਤ ਪ੍ਰੀਮੀਅਮ ਭੁਗਤਾਨ ਦੀ ਆਖੀਰੀ ਮਿੱਤੀ 31 ਜੁਲਾਈ

ਚੰਡੀਗੜ੍ਹ   ( ਜਸਟਿਸ ਨਿਊਜ਼   )   ਹਰਿਆਣਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਖਰੀਫ-2025 ਲਈ 31 ਜੁਲਾਈ, 2025 ਤੱਕ ਬਿਨੈ ਕੀਤਾ ਜਾ ਸਕਦਾ ਹੈ।

          ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਇੱਕ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜੋ ਕਿਸਾਨਾਂ ਝੋਨਾ, ਬਾਜਰਾ, ਮੱਕੀ ਤੇ ਕਪਾਅ ਵਰਗੀ ਫਸਲਾਂ ਬੀਜ ਰਹੇ ਹਨ, ਉਹ ਇਸ ਯੋਜਨਾ ਵਿੱਚ ਸ਼ਾਮਿਲ ਹੋ ਕੇ ਫਸਲ ਬੀਮਾ ਯੋਜਨਾ ਦਾ ਲਾਭ ਲੈ ਸਕਦੇ ਹਨ।

          ਉਨ੍ਹਾਂ ਨੇ ਦਸਿਆ ਕਿ ਜੇਕਰ ਕਿਸੇ ਕਾਰਨ ਵਜੋ ਜਿਵੇਂ ਕਿ ਬਰਸਾਤ, ਸੁੱਖਾ, ਕੀੜੇ, ਗੜ੍ਹੇਮਾਰੀ ਜਾਂ ਕੋਈ ਆਪਦਾ ਤੋਂ ਫਸਲ ਖਰਾਬ ਹੋ ਜਾਂਦੀ ਹੈ ਤਾਂ ਕਿਸਾਨ ਦਾ ਆਰਥਕ ਨੁਕਸਾਨ ਨਾ ਹੋਵੇ, ਦੇ ਲਈ ਕਿਸਾਨ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।

          ਬੁਲਾਰੇ ਨੇ ਦਸਿਆ ਕਿ ਖਰੀਫ-2025 ਦੀ ਫਸਲਾਂ ਦੀ ਪ੍ਰੀਮੀਅਮ ਰਕਮ ਝੋਨਾ ਫਸਲ ਲਈ 2124.98 ਰੁਪਏ, ਬਾਜਰਾ ਲਈ 1024.36 ਰੁਪਏ, ਮੱਕੀ ਲਈ 1089.74 ਰੁਪਏ ਅਤੇ ਕਪਾਅ ਲਈ 5435.05 ਰੁਪਏ ਪ੍ਰਤੀ ਹੈਕਟੇਅਰ ਦੇ ਦਰ ਨਾਲ ਕਿਸਾਨ ਵੱਲੋਂ ਬੀਮਾ ਕਰਵਾਉਣ ਲਈ ਅਦਾ ਕਰਨੀ ਹੋਵੇਗੀ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਰਜਈ ਕਿਸਾਨਾਂ ਲਈ ਵੀ ਵੈਕਲਪਿਕ ਹੈ। ਜੇਕਰ ਕਰਜਈ ਕਿਸਾਨ ਫਸਲ ਬੀਮਾ ਨਹੀਂ ਕਰਵਾਉਣਾ ਚਾਹੁੰਦੇ ਹਨ ਤਾਂ ਸਬੰਧਿਤ ਬੈਂਕ ਨੂੰ ਲਿਖਤ ਵਿੱਚ ਆਖੀਰੀ ਮਿੱਤੀ ਤੋਂ ਸੱਤ ਦਿਨ ਪਹਿਲ (24 ਜੁਲਾਈ, 2025) ਤੱਕ ਸੂਚਿਤ ਕਰਨਾ ਹੋਵੇਗਾ।

          ਉਨ੍ਹਾਂ ਨੇ ਦਸਿਆ ਕਿ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਸਲ ਬੀਮਾ ਨਹੀਂ ਕਰਵਾਉਣ ਲਈ ਪੋਟਰਲ ਰਾਹੀਂ ਇੱਕ ਓਟੀਪੀ ਰਜਿਸਟਰਡ ਮੋਬਾਇਲ ਨੰਬਰ ‘ਤੇ ਆਵੇਗਾ, ਜਿਸ ਦਾ ਬੈਂਕ ਨੂੰ ਦੇਣਾ ਹੋਵੇਗਾ, ਤਾਂ ਹੀ ਓਟੀਪੀ-ਆਊਟ ਫਾਰਮ ਮੰਜੁਰ ਹੋਵੇਗਾ ਅਤੇ ਜੇਕਰ ਗੈਰ ਕਰਜਈ ਕਿਸਾਨ ਫਸਲ ਬੀਮਾ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਆਪਣੀ ਜਮੀਨ ਦੀ ਫਰਦ, ਬੈਂਕ ਖਾਤਾ ਗਿਣਤੀ, ਆਧਾਰ ਕਾਰਡ, ਫਸਲ ਪਿੰਡ, ਫਸਲ ਬਿਜਾਈ ਸਟਰੀਫਿਕੇਟ ਤੇ ਮੇਰੀ ਫਸਲ ਮੇਰਾ ਬਿਊਰਾ ਰਜਿਸਟ੍ਰੇਸ਼ਣ ਦੇ ਨਾਲ ਸੀਐਸਸੀ ਨਾਲ ਸੰਪਰਕ ਕਰ ਕੇ ਆਪਣੀ ਫਸਲਾਂ ਦਾ ਬੀਮਾ ਕਰਵਾ ਸਕਦੇ ਹਨ।

19 ਜੁਲਾਈ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀਂਦ ਨੂੰ ਦੇਣਗੇ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ

ਚੰਡੀਗੜ੍ਹ  ( ਜਸਟਿਸ ਨਿਊਜ਼  ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ 19 ਜੁਲਾਈ ਨੂੰ ਜ਼ਿਲ੍ਹਾ ਜੀਂਦ ਦੇ ਜੁਲਾਣਾ ਉਪਮੰਡਲ ਵਿੱਚ ਕਈ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦੇਣਗੇ ਅਤੇ ਨੰਦਗੜ੍ਹ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰਣਗੇ।

ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨਾਲ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਵੀ ਮੁੱਖ ਤੌਰ ‘ਤੇ ਸ਼ਿਰਕਤ ਕਰਣਗੇ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਦੇ ਜਨਮਦਿਨ ‘ਤੇ ਉਨ੍ਹਾਂ ਦੇ ਪੈਤ੍ਰਿਕ ਪਿੰਡ ਨੰਦਗੜ੍ਹ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰਣਗੇ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ੍ਰੀਮਤੀ ਰੇਖਾ ਗੁਪਤਾ ਨੂੰ ਹਰਿਆਣਵੀ ਪਰੰਪਰਾ ਅਨੁਸਾਰ ਕੋਥਲੀ ਭੇਂਟ ਕਰਣਗੇ। ਇਸੇ ਲੜੀ ਵਿੱਚ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਸਮੇਤ ਵਿਧਾਇਕਗਣ ਵੀ ਸ੍ਰੀਮਤੀ ਰੇਖਾ ਗੁਪਤਾ ਨੂੰ ਕੋਥਲੀ ਭੇਂਟ ਕਰ ਭਾਈ ਭੈਣ ਦੇ ਪਵਿਤੱਰ ਰਿਸ਼ਤੇ ਦੀ ਪਰੰਪਰਾ ਨੂੰ ਨਿਭਾਉਣ ਦਾ ਕੰਮ ਕਰਣਗੇ।

ਪਲਵਲ ਜ਼ਿਲ੍ਹਾ ਦੇ ਕੌਮੀ ਰਾਜਮਾਰਗ 334 ਡੀ ਲਈ ਅਥੋਰਾਇਜਡ ਕੀਤੀ ਗਈ ਭੂਮੀ ਦੇ ਮਾਲਿਕਾਂ ਨੂੰ ਨਵੇਂ ਰੇਟ ਮਿਲਣ ਦੀ ਉਮੀਦ

ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਦੇ ਅਣਥੱਕ ਯਤਨਾਂ ਨਾਲ ਕਿਸਾਨਾਂ ਨੂੰ ਹੋਈ ਆਸ

ਚੰਡੀਗੜ੍ਹ( ਜਸਟਿਸ ਨਿਊਜ਼   ) ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਦੇ ਅਣਥੱਕ ਯਤਨਾਂ ਨਾਲ ਪਲਵਲ ਜ਼ਿਲ੍ਹੇ ਦੇ ਜਿਨ੍ਹਾਂ ਪੰਜ ਪਿੰਡਾਂ ਦੀ ਜਮੀਨ ਕੌਮੀ ਰਾਜਮਾਰਗ 334ਡੀ ਲਈ ਅਥਰਾਇਜਡ ਕੀਤੀ ਗਈ ਸੀ ਪਰ ਭੂ-ਮਾਲਿਕ ਸਹੀ ਮੁਆਵਜੇ ਦੀ ਮੰਗ ਲੰਬੇ ਸਮੇਂ ਤੋਂ ਕਰਦੇ ਆ ਰਹੇ ਸਨ, ਹੁਣ ਉਨ੍ਹਾਂ ਨੂੰ ਇਸ ਸਮੱਸਿਆ ਦੇ ਹੱਲ ਦੀ ਆਸ ਨਜਰ ਆ ਰਹੀ ਹੈ।

          ਇਸ ਸਬੰਧ ਵਿੱਚ ਖੇਡ ਮੰਤਰੀ ਨੇ ਅੱਜ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿੱਚ ਮਾਲ ਵਿਭਾਗ ਦੀ ਵਿੱਤ ਕਮਿਸ਼ਨਰ ਅਤੇ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਦੇ ਨਾਲ ਕਿਸਾਨ ਪ੍ਰਤੀਨਿਧੀਆਂ ਦੇ ਨਾਲ ਮੀਟਿੰਗ ਕਰ ਵਿਸਥਾਰ ਚਰਚਾ ਕੀਤੀ।

          ਡਾ. ਮਿਸ਼ਰਾ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਰਿਪੋਰਟ ਦੇਣ ਅਤੇ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਇਸ ਦੀ ਗੰਭੀਰਤਾ ਨਾਲ ਜਾਂਚ ਕਰਵਾਉਣਗੇ ਅਤੇ ਐਨਐਚਆਈ ਦੀ ਭੁਮੀ ਪ੍ਰਾਪਤੀ ਨੀਧੀ ਤਹਿਤ ਸਹੀ ਮੁਆਵਜਾ ਦਿਵਾਉਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ।

          ਕਿਸਾਨਾਂ ਨੇ ਇਸ ਮੀਟਿੰਗ ਲਈ ਖੇਡ ਮੰਤਰੀ ਤੇ ਡਾ. ਸੁਮਿਤਾ ਮਿਸ਼ਰਾ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਵਿਸਥਾਰ ਨਾਲ ਉਨ੍ਹਾਂ ਦੀ ਗੱਲ ਨੂੰ ਸੁਣਿਆ ਅਤੇ ਹੱਲ ਦਾ ਭਰੋਸਾ ਦਿੱਤਾ।

          ਵਰਨਣਯੋਗ ਹੈ ਕਿ ਐਨਐਚ 334ਡੀ ਲਈ ਪੇਲਕ, ਸਿਹੌਲ, ਮੀਸਾ, ਚਾਂਟ ਤੇ ਰਹੀਮਪੁਰ ਪਿੰਡਾਂ ਦੀ ਕਰੀਬ 26 ਏਕੜ ਜਮੀਨ ਅਥੋਰਾਇਜਡ ਹੋਈ ਸੀ, ਜੋ ਉੱਤਰ ਪ੍ਰਦੇਸ਼ ਦੇ ਜੇਵਰ ਏਅਰਪੋਰਟ ਨੂੰ ਪਲਵਲ ਨਾਲ ਸਿੱਧਾ ਜੋੜੇਗੀ। ਇੰਨ੍ਹਾਂ ਪਿੰਡਾਂ ਦੇ ਕਿਸਾਨ ਮਾਰਕਿਟ ਰੇਟ ਅਨੁਸਾਰ ਜਮੀਨ ਦੀ ਕੀਮਤ ਦੀ ਮੰਗ ਕਰਦੇ ਆ ਰਹੇ ਹਨ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕੀਤਾ ਮਹਾਰਿਸ਼ੀ ਚਵਨ ਮੇਡੀਕਲ ਕਾਲੇਜ ਦਾ ਨਿਰੀਖਣ

ਚੰਡੀਗੜ੍ਹ  ( ਜਸਟਿਸ ਨਿਊਜ਼   )ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਵਿੱਚ ਚਲ ਰਹੀ ਰਾਜ ਸਰਕਾਰ ਲਗਾਤਾਰ ਸਿਹਤ ਸੇਵਾਵਾਂ ਦਾ ਵਿਸਥਾਰ ਅਤੇ ਅਧੁਨਿਕੀਕਰਣ ਕਰ ਰਹੀ ਹੈ। ਮਹੇਂਦਰਗੜ੍ਹ ਜ਼ਿਲ੍ਹਾ ਦੇ ਕੋਰਿਆਵਾਸ ਵਿੱਚ ਅਰਾਵਲੀ ਦੀ ਵਾਦਿਆਂ ਵਿੱਚਕਾਰ ਬਣਾ ਮਹਾਰਿਸ਼ੀ ਚਵਨ ਮੇਡੀਕਲ ਕਾਲੇਜ ਅਤਿ ਆਧੁਨਿਕ ਮੇਡੀਕਲ ਸੰਸਥਾ ਹੈ। ਕਨੈਕਟਿਵਿਟੀ, ਲੋਕੇਸ਼ਨ ਅਤੇ ਵਾਤਾਵਰਣ ਦੇ ਹਿਸਾਬ ਨਾਲ ਇਹ ਹਰਿਆਣਾ ਦਾ ਸਭ ਤੋਂ ਸ਼ਾਨਦਾਰ ਮੇਡੀਕਲ ਕਾਲੇਜ ਹੈ। ਸਰਕਾਰ ਦਾ ਯਤਨ ਹੈ ਕਿ ਇਸੇ ਸਾਲ ਤੋਂ ਐਮਬੀਬੀਐਸ ਦੀ ਕਲਾਸਾਂ ਸ਼ੁਰੂ ਕੀਤੀ ਜਾਵੇ। ਇੱਥੇ ਹੋਸਟਲ, ਹਸਪਤਾਲ ਵਿੰਗ ਅਤੇ ਅਕਾਦਮਿਕ ਬਲਾਕ ਪੂਰੀ ਤਰ੍ਹਾਂ ਤਿਆਰ ਹਨ।

ਸਿਹਤ ਮੰਤਰੀ ਅੱਜ ਮਹੇਂਦਰਗੜ੍ਹ ਜ਼ਿਲ੍ਹਾ ਦੇ ਕੋਰਿਆਵਾਸ ਵਿੱਚ ਸਥਿਤ ਮੇਡੀਕਲ ਕਾਲੇਜ ਦੇ ਨਿਰੀਖਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਮੇਡੀਕਲ ਸਿੱਖਿਆ ਨੂੰ ਵਾਧਾ ਦੇਣ ਲਈ ਐਮਬੀਬੀਐਸ ਸੀਟਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਸਾਲ 2014 ਵਿੱਚ ਜਿੱਥੇ 700 ਸੀਟਾਂ ਸਨ, ਉੱਥੇ ਹੀ ਹੁਣ ਇਹ ਗਿਣਤੀ ਵੱਧ ਕੇ 2185 ਹੋ ਚੁੱਕੀ ਹੈ ਅਤੇ ਭਵਿੱਖ ਵਿੱਚ ਇਸ ਵਿੱਚ ਹੋਰ ਵੀ ਵਾਧਾ ਹੋਵੇਗਾ।

ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਸਿਹਤ ਬਜਟ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ ਜੋ ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ਦੀ ਉਸ ਦੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ।

ਉੱਜਵਲ ਦ੍ਰਿਸ਼ਟੀ ਯੋਜਨਾ ਬਾਰੇ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਹਰਿਆਣਾ ਵਿੱਚ ਪਹਿਲੀ ਵਾਰ ਲਾਗੂ ਕੀਤੀ ਗਈ ਹੈ। ਇਸ ਵਿੱਚ ਪੂਰੇ ਰਾਜ ਵਿੱਚ ਫ੍ਰੀ ਚਸ਼ਮੇ ਵੰਡੇ ਗਏ ਹਨ।

ਸਿਹਤ ਮੰਤਰੀ ਨੇ ਇਸ ਤੋਂ ਪਹਿਲਾਂ ਮੇਡੀਕਲ ਕਾਲੇਜ ਇਮਾਰਤ ਦੀ ਅਕਾਦਮੀ ਬਲਾਕ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਇਲਾਜ ਵਿੰਗ ਅਤੇ ਹੋਸਟਲ ਦਾ ਵੀ ਨਿਰੀਖਣ ਕੀਤਾ।

ਇਸ ਮੌਕੇ ‘ਤੇ ਨਾਰਨੌਲ ਦੇ ਵਿਧਾਇਕ ਸ੍ਰੀ ਓਮਪ੍ਰਕਾਸ਼ ਯਾਦਵ, ਮੇਡੀਕਲ ਐਜੁਕੇਸ਼ਨ ਐਂਣ ਰਿਸਰਚ ਦੇ ਨਿਦੇਸ਼ਕ ਸ੍ਰੀ ਯਸ਼ਵੇਂਦਰ ਸਿੰਘ ਦੇ ਇਲਾਵਾ ਹੋਰ ਅਧਿਕਾਰੀ ਵੀ ਮੌਜ਼ੂਦ ਸਨ

ਗੁਰੂਗ੍ਰਾਮ ਵਿੱਚ ਕਨਵੈਂਸ਼ਨ ਸੇਂਟਰ ਦੀ ਆਧਾਰਸ਼ਿਲਾ 1 ਨਵੰਬਰ ਨੂੰ, ਗ੍ਰੀਨ ਬੇਲਟ ਅਤੇ ਸੋਲਰ ਯੋਜਨਾ ਤੇ ਵੀ ਵਿਸ਼ੇਸ਼ ਫੋਕਸ

ਚੰਡੀਗੜ੍ਹ  ( ਜਸਟਿਸ ਨਿਊਜ਼   ) ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਨੇ ਹਰਿਆਣਾ ਰਾਜ ਉਦਯੋਗਿਕ ਅਤੇ ਸਰੰਚਨਾ ਵਿਕਾਸ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਨਿਗਮ ਨੂੰ ਆਪਣੇ ਮੁੱਲ ਟੀਚੇ ‘ਤੇ ਕੇਂਦਰਿਤ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਨਿਗਮ ਦਾ ਪ੍ਰਮੁੱਖ ਟੀਚਾ ਰਾਜ ਵਿੱਚ ਆਧੁਨਿਕ ਉਦਯੋਗਿਕ ਸਰੰਚਨਾ ਮੁਹੱਈਆ ਕਰਵਾਉਣਾ ਹੈ ਅਤੇ ਇਸੇ ਟੀਚੇ ਦੀ ਦਿਸ਼ਾ ਵਿੱਚ ਸਮਰਪਿਤ ਯਤਨ ਕੀਤੇ ਜਾਣਾ ਚਾਹੀਦਾ ਹੈ।

ਸ੍ਰੀ ਰਾਓ ਨਰਬੀਰ ਸਿੰਘ ਨੇ ਇਹ ਨਿਰਦੇਸ਼ ਹਾਲ ਹੀ ਵਿੱਚ ਨਿਗਮ ਅਧਿਕਾਰੀਆਂ ਨਾਲ ਪ੍ਰਬੰਧਿਤ ਸਮੀਖਿਆ ਮੀਟਿੰਗ ਦੌਰਾਨ ਦਿੱਤੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਭੂਮੀ ਭਾਗੀਦਾਰੀ ਨੀਤੀ-2022 ਤਹਿਤ ਕਿਸਾਨਾਂ ਅਤੇ ਪੇਂਡੂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਐਚਐਸਆਈਆਈਡੀਸੀ ਉਨ੍ਹਾਂ ਦੀ ਦਿੱਤੀ ਗਈ ਅੱਧੀ ਜਮੀਨ ਨੂੰ ਵਿਕਸਿਤ ਕਰ ਜਮੀਨ ਮਾਲਿਕਾਂ ਨੂੰ ਹਿੱਸੇਦਾਰ ਬਣਾਇਆ ਜਾਵੇਗਾ। ਇਸ ਪ੍ਰਕਿਰਿਆ ਵਿੱਚ ਪੇਸ਼ੇਵਰ ਏਜੰਸਿਆਂ ਦੀ ਸੇਵਾਵਾਂ ਲੈਂਦੇ ਹੋਏ ਵਿਆਪਕ ਜਨ ਜਾਗਰੂਕਤਾ ਅਭਿਆਨ ਚਲਾਇਆ ਜਾਵੇ ਤਾਂ ਜੋ ਲੋਕਾਂ ਨੂੰ ਨਿਗਮ ਦੀ ਕਾਰਜਪ੍ਰਣਾਲੀ ਦੀ ਸਪਸ਼ਟ ਸਮਝ ਦਿੱਤੀ ਜਾ ਸਕੇ।

ਉਦਯੋਗ ਮੰਤਰੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਗੁਰੂਗ੍ਰਾਮ ਹੁਣ ਗਲੋਬਲ ਕੰਪਨਿਆਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਇਸ ਦੇ ਚਲਦੇ ਸੋਹਨਾ, ਮਾਣੇਸਰ ਅਤੇ ਬਾਵਲ ਜਿਹੇ ਖੇਤਰਾਂ ਵਿੱਚ ਉਦਯੋਗਿਕ ਗਤੀਵਿਧੀਆਂ ਦਾ ਤੇਜੀ ਨਾਲ ਵਿਸਥਾਰ ਹੋ ਰਿਹਾ ਹੈ। ਇਸ ਦੇ ਲਈ ਨਵੇਂ ਗੁਰੂਗ੍ਰਾਮ ਦੇ ਸੈਕਟਰ-65 ਵਿੱਚ ਸਥਿਤ ਨਗਰ ਨਿਗਮ ਦੀ ਭੂਮੀ ਨੂੰ ਨਿਸ਼ਾਨਦੇਹ ਕਰ ਉੱਥੇ ਆਉਣ ਵਾਲੀ 1 ਨਵੰਬਰ ਨੂੰ ਹਰਿਆਣਾ ਦਿਵਸ ਦੇ ਮੌਕੇ ‘ਤੇ ਇਸ ਕਨੈਕਸ਼ਨ ਸੇਂਟਰ ਦੀ ਆਧਾਰਸ਼ਿਲਾ ਰੱਖਣ ਦਾ ਪੋ੍ਰਗਰਾਮ ਆਯੋਜਿਤ ਕੀਤਾ ਜਾਵੇ।

ਮੰਤਰੀ ਨੇ ਕਿਹਾ ਕਿ ਐਚਐਸਆਈਆਈਡੀਸੀ ਦੀ ਹਰ ਆਈਐਮਟੀ (Industrial Model Township) ਵਿੱਚ ਉੱਚ ਗੁਣਵੱਤਾ ਅਤੇ ਆਧੁਨਿਕ ਸਹੁਲਤਾਂ ਵਾਲੇ ਆਰਾਮ ਘਰ ਦਾ ਨਿਰਮਾਣ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਉਦਯੋਗ ਪ੍ਰਤੀਨਿਧੀਆਂ ਅਤੇ ਆਗੰਤੁਕਾਂ ਨੂੰ ਰੁਕਣ ਦੀ ਸੁਵਿਧਾ ਮਿਲ ਸਕੇ।

ਉਨ੍ਹਾਂ ਨੇ ਹਰਿਤ ਹਰਿਆਣਾ ਅਭਿਆਨ ਤਹਿਤ ਨਿਗਮ ਦੇ ਸਾਰੇ ਉਣਯੋਗਿਕ ਸੰਪਦਾਵਾਂ ਵਿੱਚ ਵੱਧ ਤੋਂ ਵੱਧ ਗ੍ਰੀਨ ਬੇਲਟ ਵਿਕਸਿਤ ਕਰਨ ‘ਤੇ ਬਲ ਦਿੱਤਾ। ਨਾਲ ਹੀ ਇਹ ਵੀ ਨਿਰਦੇਸ਼ ਦਿੱਤਾ ਕਿ ਇਨ੍ਹਾਂ ਗ੍ਰੀਨ ਬੇਲਟਾਂ ਨਾਲ ਬਣੇ ਫੁਟਪਾਥਾਂ ‘ਤੇ ਟਾਇਲਸ ਨਾਲ ਲਗਾਈ ਜਾਵੇ, ਜਿਸ ਨਾਲ ਕੁਦਰਤੀ ਜਲ ਸੰਚਯਨ ਵਿੱਚ ਕੋਈ ਰੁਕਾਵਟ ਨਾਲ ਆਵੇ।

ਸ੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ 135 ਕਿਲ੍ਹੋਮੀਟਰ ਲੰਬਾ ਕੁੰਡਲੀ-ਮਾਣੇਸਰ-ਪਲਵਲ ਐਕਸਪ੍ਰੇਸਵੇ ਐਚਐਸਆਈਆਈਡੀਸੀ ਦੀ ਇੱਕ ਬੇਹਦ ਮਹੱਤਵਪੂਰਨ ਸੰਪਦਾ ਹੈ। ਇਸ ਦੀ ਦੇਖਭਾਲ ਅਤੇ ਸੌਂਦਰੀਕਰਣ ਲਈ ਵਿਸ਼ੇਸ਼ ਕਾਰਜਯੋਜਨਾ ਬਣਾਈ ਜਾਵੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਕੇਐਮਪੀ ਦੇ ਦੋਹਾਂ ਪਾਸੇ ਵੱਡੇ ਪੱਧਰ ‘ਤੇ ਵਿਸ਼ੇਸ਼ ਪੌਧਾਰੋਪਣ ਅਭਿਆਨ ਚਲਾਇਆ ਜਾਵੇ ਅਤੇ ਹਰ 5 ਤੋਂ 10 ਕਿਲ੍ਹੋਮੀਟਰ ਦੀ ਦੂਰੀ ‘ਤੇ ਸੌਰ ਉਰਜਾ ਨਾਲ ਚਲਣ ਵਾਲੇ ਪੰਪਾਂ ਦੀ ਸਥਾਪਨਾ ਕੀਤੀ ਜਾਵੇ, ਜਿਸ ਨਾਲ ਬਰਸਾਤ ਤੋਂ ਬਾਅਦ ਪੌਧਿਆਂ ਦੀ ਸਿੰਚਾਈ ਯਕੀਨੀ ਕੀਤੀ ਜਾ ਸਕੇ

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin